ਪ੍ਰਾਸਚਿਤ ਦਾ ਦਿਨ ਉਹ ਮਹਾਨ ਦਿਨ ਹੈ ਜਦੋਂ ਲੋਕਾਂ ਅਤੇ ਜਾਜਕਾਂ ਦੇ ਸਾਰੇ ਪਾਪ ਮਾਫ਼ ਕੀਤੇ ਜਾਂਦੇ ਹਨ। ਇਸਰਾਏਲੀ ਪਰਮੇਸ਼ਵਰ ਦੀ ਕਿਰਪਾ ਨੂੰ ਭੁੱਲ ਗਏ ਅਤੇ ਇੱਕ ਮੂਰਤੀ, ਸੋਨੇ ਦੇ ਵੱਛੇ ਦੀ ਪੂਜਾ ਕਰਕੇ ਪਾਪ ਕੀਤਾ। ਇਹੀ ਕਾਰਨ ਹੈ ਕਿ ਮੂਸਾ ਨੇ ਪਰਮੇਸ਼ਵਰ ਦੁਆਰਾ ਦਿੱਤੇ ਦਸ ਹੁਕਮਾਂ ਦੀਆਂ ਪਹਿਲੀਆਂ ਫੱਟੀਆਂ ਤੋੜ ਦਿੱਤੀਆਂ। ਇਸਰਾਏਲੀਆਂ ਨੇ ਆਪਣੇ ਪਾਪਾਂ ਤੋਂ ਤੋਬਾ ਕੀਤੀ ਅਤੇ ਪਰਮੇਸ਼ਵਰ ਨੇ ਉਨ੍ਹਾਂ ਨੂੰ ਦਸ ਹੁਕਮਾਂ ਦੀਆਂ ਦੂਜੀਆਂ ਫੱਟੀਆਂ ਦਿੱਤੀਆਂ; ਇਹ ਦਿਨ ਪ੍ਰਾਸਚਿਤ ਦੇ ਦਿਨ ਦਾ ਮੁੱਲ ਬਣ ਗਿਆ।
ਪੁਰਾਣੇ ਨੇਮ ਵਿੱਚ, ਪ੍ਰਾਸਚਿਤ ਦੇ ਸਾਰੇ ਪਾਪਾਂ ਨੂੰ ਪ੍ਰਾਸਚਿਤ ਦੇ ਦਿਨ ਤੱਕ ਅਸਥਾਈ ਤੌਰ 'ਤੇ ਪਵਿੱਤਰ ਅਸਥਾਨ ਵਿੱਚ ਤਬਦੀਲ ਕੀਤਾ ਜਾਂਦਾ ਸੀ। ਅੱਜ, ਸਾਡੇ ਸਾਰੇ ਪਾਪ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਨੂੰ ਸੌਂਪ ਦਿੱਤੇ ਜਾਂਦੇ ਹਨ, ਜੋ ਕਿ ਪਵਿੱਤਰ ਅਸਥਾਨ ਦੀ ਅਸਲੀਅਤ ਹੈ। ਫਿਰ, ਪ੍ਰਾਸਚਿਤ ਦੇ ਦਿਨ, ਸਾਡੇ ਸਾਰੇ ਪਾਪ ਸੈਤਾਨ ਨੂੰ ਸੌਂਪ ਦਿੱਤੇ ਜਾਂਦੇ ਹਨ, ਜੋ ਪਾਪ ਦਾ ਜਨਮਦਾਤਾ ਹੈ ਅੰਤ ਵਿੱਚ, ਭੱਖਦੇ ਭੱਠੇ ਮਤਲਬ ਨਰਕ ਵਿੱਚ ਸ਼ੈਤਾਨ ਦਾ ਨਿਆਂਉ ਕੀਤਾ ਜਾਏਗਾ, ਤਦ ਸਾਰੇ ਪਾਪ ਅੰਤ ਵਿੱਚ ਗਾਇਬ ਹੋ ਜਾਣਗੇ।
ਨਾਲੇ ਇਸੇ ਸੱਤਵੇਂ ਮਹੀਨੇ ਦੀ ਦਸਵੀਂ ਮਿਤੀ ਨੂੰ ਇੱਕ ਪ੍ਰਾਸਚਿਤ ਦਾ ਦਿਨ ਹੋਵੇ। ਉਹ ਤੁਹਾਡੇ ਲਈ ਇੱਕ ਪਵਿੱਤ੍ਰ ਮੇਲਾ ਹੋਵੇ ਅਤੇ ਤੁਸਾਂ ਆਪਣਿਆਂ ਪ੍ਰਾਣਾਂ ਨੂੰ ਔਖ ਦੇਣਾ ਅਤੇ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣੀ।
ਲੇਵੀਆਂ 23:26-27
ਦੂਜੇ ਦਿਨ ਯਿਸੂ ਨੂੰ ਆਪਣੀ ਵੱਲ ਆਉਂਦਾ ਵੇਖ ਕੇ ਉਸ ਨੇ ਆਖਿਆ, ਵੇਖੋ ਪਰਮੇਸ਼ੁਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ!
ਯੂਹੰਨਾ 1:29
ਅਤੇ ਸ਼ਤਾਨ ਜਿਹ ਨੇ ਓਹਨਾਂ ਨੂੰ ਭਰਮਾਇਆ ਸੀ ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ ਜਿੱਥੇ ਉਹ ਦਰਿੰਦਾ ਅਤੇ ਝੂਠਾ ਨਬੀ ਹੈ ਅਤੇ ਰਾਤ ਦਿਨ ਓਹ ਜੁੱਗੋ ਜੁਗ ਕਸ਼ਟ ਭੋਗਣਗੇ।
ਪਰਕਾਸ਼ ਦੀ ਪੋਥੀ 20:10
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ