ਪਰਮੇਸ਼ਵਰ ਦੀ ਅਰਾਧਨਾ ਦਾ ਦਿਨ ਸੱਤਵਾਂ ਦਿਨ ਸਬਤ ਹੈ, ਜੋ ਹਫ਼ਤਿਆਂ ਦੇ ਦਿਨਾਂ ਵਿਚੋੰ ਸ਼ਨੀਵਾਰ ਹੈ।
ਸਬਤ ਇੱਕ ਪਵਿੱਤਰ ਦਿਨ ਹੈ ਜਿਸ ਦਾ ਵਾਅਦਾ ਆਸ਼ੀਸ਼ਾਂ ਨਾਲ ਕੀਤਾ ਗਿਆ ਹੈ,
ਅਤੇ ਸਾਡੇ ਲਈ ਪਰਮੇਸ਼ਵਰ ਦੇ ਲੋਕਾਂ ਦੇ ਰੂਪ ਵਿੱਚ ਸਵੀਕਾਰ ਕੀਤੇ ਜਾਣ ਦਾ ਦਿਨ ਹੈ।
ਦਸ ਹੁਕਮਾਂ ਵਿਚੋਂ ਚੌਥੇ ਹੁਕਮ ਦੇ ਰੂਪ ਵਿੱਚ, ਇਹ ਅਰਾਧਨਾ ਦਾ ਦਿਨ ਹੈ ਜਿਸ ਨੂੰ ਮਨੁੱਖ ਜਾਤੀ ਨੂੰ
ਜ਼ਰੂਰ ਮਨਾਉਣਾ ਚਾਹੀਦਾ ਹੈ। ਇਸ ਕਾਰਨ, ਯਿਸੂ, ਮਸੀਹ ਆਨ ਸਾਂਗ ਹੌਂਗ ਜੀ ਅਤੇ
ਮਾਤਾ ਪਰਮੇਸ਼ਵਰ ਨੇ ਸਬਤ ਦਾ ਪਾਲਣ ਕਰਨ ਦਾ ਨਮੂਨਾ ਦਿਖਾਇਆ।
ਪਰਮੇਸ਼ਵਰ ਨੇ ਕਾਇਨ ਦੀ ਭੇਟ ਨੂੰ ਅਸਵੀਕਾਰ ਕਿਉਂ ਕੀਤਾ ਅਤੇ ਸਿਰਫ਼ ਹਾਬਲ ਦੀ ਭੇਟ ਨੂੰ ਹੀ
ਕਿਉਂ ਸਵੀਕਾਰ ਕੀਤਾ? ਪਰਮੇਸ਼ਵਰ ਨੇ ਹਾਰੂਨ ਦੇ ਪੁੱਤ੍ਰਾਂ ਨਾਦਾਬ ਤੇ ਅਬੀਹੂ ਨੂੰ ਕਿਉਂ ਨਸ਼ਟ ਕੀਤਾ
ਜੋ ਜਾਜਕ ਸੀ, ਜੋ ਅੱਜ ਦੇ ਮਾਣਕਾਂ ਅਨੁਸਾਰ ਪਾਦਰੀ ਹਨ?
ਇਹ ਸਭ ਇਸ ਲਈ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਵਿਚਾਰਾਂ ਅਨੁਸਾਰ ਕੰਮ ਕੀਤਾ ਅਤੇ
ਪਰਮੇਸ਼ਵਰ ਦੇ ਵਚਨਾਂ ਦਾ ਪਾਲਣ ਨਹੀਂ ਕੀਤਾ। ਇਸ ਤਰ੍ਹਾਂ, ਪਰਮੇਸ਼ਵਰ ਦੀ ਇੱਛਾ ਅਨੁਸਾਰ
ਸਬਤ ਦਾ ਪਾਲਣ ਕਰਕੇ ਪਰਮੇਸ਼ਵਰ ਦਾ ਅਰਾਧਨਾ ਕਰਨਾ ਆਸ਼ੀਸ਼ਾਂ ਦਾ ਮੁੱਖ ਭੇਤ ਹੈ।
ਤਾਂ ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਉਹ ਨੂੰ ਏਸ ਲਈ ਪਵਿੱਤ੍ਰ ਠਹਿਰਾਇਆ...
ਉਤ 2:3
ਤੂੰ ਸਬਤ ਦੇ ਦਿਨ ਨੂੰ ਪਵਿੱਤ੍ਰ ਜਾਣ ਕੇ ਚੇਤੇ ਰੱਖ।
ਕੂਚ 20:8
ਫੇਰ ਉਹ ਨਾਸਰਤ ਨੂੰ ਆਇਆ ਜਿੱਥੇ ਪਲਿਆ ਸੀ
ਅਤੇ ਆਪਣੇ ਦਸਤੂਰ ਅਨੁਸਾਰ ਸਬਤ ਦੇ ਦਿਨ
ਸਮਾਜ ਵਿੱਚ ਜਾ ਕੇ ਪੜ੍ਹਨ ਲਈ ਖੜਾ ਹੋਇਆ।
ਲੂਕਾ 4:16
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ