ਨਰਕ ਇੱਕ ਬਹੁਤ ਹੀ ਭਿਆਨਕ ਜਗ੍ਹਾ ਹੈ ਜਿੱਥੇ ਅੱਗ ਦੀ ਪੀੜਾ ਵਿੱਚ ਪਾਣੀ ਦੀ ਇੱਕ ਬੂੰਦ ਵੀ ਪ੍ਰਾਪਤ ਕਰਨਾ ਮੁਸ਼ਕਿਲ ਹੈ। (ਲੂਕਾ 16:24) ਯਿਸੂ ਨੇ ਕਿਹਾ ਕਿ ਜੇਕਰ ਸਾਡਾ ਹੱਥ, ਪੈਰ ਜਾਂ ਅੱਖ ਸਾਨੂੰ ਪਾਪ ਕਰਾਵੇ, ਤਾਂ ਉਸ ਨੂੰ ਕੱਟ ਦੇਣਾ ਨਰਕ ਵਿੱਚ ਜਾਣ ਨਾਲੋਂ ਚੰਗਾ ਹੈ।” (ਮਰਕੁਸ 9:43) ਅਜਿਹਾ ਇਸ ਲਈ ਹੈ ਕਿਉਂਕਿ ਨਰਕ ਦੀ ਪੀੜਾ ਦੀ ਤੁਲਨਾ ਸਾਡੇ ਸਰੀਰ ਦੇ ਇੱਕ ਹਿੱਸੇ ਨੂੰ ਕੱਟਣ ਦੇ ਦਰਦ ਨਾਲ ਨਹੀਂ ਕੀਤੀ ਜਾ ਸਕਦੀ।
ਜਿੱਥੇ ਉਨ੍ਹਾਂ ਦਾ ਕੀੜਾ ਨਹੀਂ ਮਰਦਾ ਅਤੇ ਅੱਗ ਨਹੀਂ ਬੁਝਦੀ।” ਮਰਕੁਸ 9:48
ਕਿਉਂਕਿ ਹਰ ਕੋਈ ਅੱਗ ਨਾਲ ਸਲੂਣਾ ਕੀਤਾ ਜਾਵੇਗਾ। ਮਰਕੁਸ 9:49
ਭਾਵੇਂ ਨਰਕ ਦੀ ਸਜ਼ਾ ਬਹੁਤ ਦੁਖਦਾਈ ਹੈ, ਪਰ ਅਸੀਂ ਆਪਣੇ ਆਪ ਨਹੀਂ ਮਰ ਸਕਦੇ। ਨਰਕ ਵਿੱਚ, ਜੀਵਨ ਦੀ ਖੁਸ਼ੀ ਦਾ ਪਲ ਨਹੀਂ ਹੈ, ਨਾ ਹੀ ਆਰਾਮ ਦਾ ਪਲ ਹੈ, ਅਤੇ ਨਾ ਹੀ ਮੁਕਤੀ ਦੀ ਕੋਈ ਉਮੀਦ ਹੈ, ਪਰ ਸਿਰਫ ਬਹੁਤ ਜਿਆਦਾ ਦਰਦ, ਪਛਤਾਵਾ ਅਤੇ ਦੁੱਖ ਹੈ। ਜੇਕਰ ਅਸੀਂ ਖੁਸ਼ਖਬਰੀ ਸੁਣਨ ਤੋਂ ਬਾਅਦ ਤੋਬਾ ਨਾ ਕਰੀਏ, ਤਦ ਸਾਨੂੰ ਨਰਕ ਵਿੱਚ ਕਿਉਂ ਜਾਣਾ ਪੈਂਦਾ ਹੈ?
ਇਸ ਧਰਤੀ ਉੱਤੇ ਪੈਦਾ ਹੋਣ ਤੋਂ ਪਹਿਲਾਂ, ਅਸੀਂ ਸਵਰਗ ਵਿੱਚ ਸਵਰਗਦੂਤ ਸੀ। (ਅੱਯੂਬ 38:4-21) ਹਾਲਾਂਕਿ, ਅਸੀਂ ਸਵਰਗ ਵਿੱਚ ਪਾਪ ਕੀਤੇ ਅਤੇ ਸਾਨੂੰ ਨਰਕ ਵਿੱਚ ਜਾਣ ਦੀ ਸਜ਼ਾ ਸੁਣਾਈ ਗਈ। ਇਸ ਲਈ ਅਸੀਂ ਇੱਕ ਆਤਮਿਕ ਜੇਲ੍ਹ, ਧਰਤੀ ਉੱਤੇ ਪੈਦਾ ਹੋਏ, ਅਤੇ ਅਸੀਂ ਇੱਥੇ ਅਸਥਾਈ ਰੂਪ ਨਾਲ ਰਹਿੰਦੇ ਹਾਂ। (ਹਿਜ਼ਕੀਏਲ 28:13-17) ਜੇਕਰ ਅਸੀਂ ਇਸ ਧਰਤੀ ਤੇ ਨਰਕ ਦੀ ਸਜ਼ਾ ਤੋਂ ਬਚਣ ਦਾ ਰਾਹ ਨਾ ਲੱਭਿਆ, ਤਦ ਸਾਡਾ ਨਰਕ ਵਿਚ ਜਾਣਾ ਤੈਅ ਹੈ।
“ਮੈਂ ਕਿੱਡਾ ਮੰਦਭਾਗੀ ਮਨੁੱਖ ਹਾਂ! ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ? ਰੋਮੀਆਂ 7:24
ਪਰਮੇਸ਼ਵਰ ਨੇ ਨਰਕ ਦੀ ਸਜ਼ਾ ਪਾਉਣ ਲਈ ਨਿਯੁਕਤ ਮਨੁੱਖ ਜਾਤੀ 'ਤੇ ਤਰਸ ਖਾਧਾ, ਅਤੇ ਉਹ ਆਪ ਇਸ ਧਰਤੀ ਤੇ
“ਮੈਂ … ਪਾਪੀਆਂ ਨੂੰ ਤੋਬਾ ਦੇ ਲਈ ਬੁਲਾਉਣ ਆਇਆ ਹਾਂ” ਲੂਕਾ 5:32
ਸਾਡੇ ਪਾਪਾਂ ਨੂੰ ਮਾਫ਼ ਕਰਨ ਲਈ ਜੋ ਮੌਤ ਵੱਲ ਲੈ ਜਾਂਦੇ ਹਨ ਅਤੇ ਸਾਨੂੰ ਨਰਕ ਦੀ ਸਜ਼ਾ ਤੋਂ ਬਚਾਉਣ ਲਈ, ਪਰਮੇਸ਼ਵਰ ਨੇ ਮਨੁੱਖਜਾਤੀ, ਪਾਪੀਆਂ ਦੀ ਰਿਹਾਈ ਲਈ ਆਪਣਾ ਮਾਸ ਅਤੇ ਲਹੂ ਦਿੱਤਾ।
"ਲਓ ਅਤੇ ਖਾਓ; ਪਸਾਹ ਦੀ ਰੋਟੀ ਮੇਰਾ ਸਰੀਰ ਹੈ।” ਮੱਤੀ 26:26
ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖ਼ਾਤਰ ਪਾਪਾਂ ਦੀ ਮਾਫ਼ੀ ਦੇ ਲਈ ਵਹਾਇਆ ਜਾਂਦਾ ਹੈ। ਮੱਤੀ 26:28
ਜਦੋਂ ਅਸੀਂ ਨਵੇਂ ਨੇਮ ਦਾ ਪਸਾਹ ਮਨਾਉਂਦੇ ਹਾਂ, ਤਾਂ ਸਾਨੂੰ ਪਾਪਾਂ ਦੀ ਮਾਫ਼ੀ ਦੀ ਆਸ਼ੀਸ਼ ਪ੍ਰਾਪਤ ਹੁੰਦੀ ਹੈ ਅਤੇ ਅਸੀਂ ਨਰਕ ਦੀ ਸਜ਼ਾ ਤੋਂ ਬਚ ਜਾਂਦੇ ਹਾਂ। ਅਤੇ ਨਾਲ ਹੀ, ਅਸੀਂ ਸਦੀਪਕ ਜੀਵਨ ਪ੍ਰਾਪਤ ਕਰਕੇ ਸਵਰਗ ਵਿੱਚ ਵਾਪਸ ਜਾ ਸਕਦੇ ਹਾਂ।
"ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਸਦੀਪਕ ਜੀਉਣ ਉਸੇ ਦਾ ਹੈ, ਅਤੇ ਮੈਂ ਅੰਤ ਦੇ ਦਿਨ ਉਹ ਨੂੰ ਜੀਉਂਦਾ ਉਠਾਵਾਂਗਾ।" ਯੂਹੰਨਾ 6:54
ਹਾਲਾਂਕਿ, ਜੇਕਰ ਅਸੀਂ ਸੰਦੇਸ਼ ਦਾ ਇਨਕਾਰ ਕਰੀਏ ਕਿ, "ਪਸਾਹ ਦੁਆਰਾ ਪਾਪਾਂ ਦੀ ਮਾਫ਼ੀ ਅਤੇ ਸਦੀਪਕ ਜੀਵਨ ਪ੍ਰਾਪਤ ਕਰੋ," ਤਾਂ ਸਵਰਗ ਵਿੱਚ ਕੀਤੇ ਗਏ ਸਾਡੇ ਪਾਪਾਂ ਨੂੰ ਮਾਫ਼ ਨਹੀਂ ਕੀਤਾ ਜਾਏਗਾ, ਅਤੇ ਸਾਨੂੰ ਕਿਸਮਤ ਅਨੁਸਾਰ ਨਰਕ ਦੀ ਸਜ਼ਾ ਪ੍ਰਾਪਤ ਕਰਨੀ ਪਵੇਗੀ।
“ਮੈਂ ਵੱਡੀ ਇੱਛਿਆ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ।” ਲੂਕਾ 22:15
ਕਿਰਪਾ ਕਰਕੇ ਪਾਪਾਂ ਦੀ ਮਾਫ਼ੀ ਲਈ ਪਰਮੇਸ਼ਵਰ ਦਾ ਨਿਸ਼ਾਨ, ਨਵੇਂ ਨੇਮ ਦਾ ਪਸਾਹ ਮਨਾਓ ਅਤੇ ਸਵਰਗ ਵਾਪਸ ਜਾਓ!
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ